ਸਕੂਲ ’ਚ ਚਿੰਤਾ ਦਾ ਮੁੱਦਾ ਉਠਾਉਣਾ

acd resource learning together 146

ਤੁਹਾਡੇ ਬੱਚੇ ਨੂੰ ਸਿੱਖਣ ਅਤੇ ਸਕੂਲੀ ਗਤੀਵਿਧੀਆਂ ਵਿੱਚ ਭਾਗ ਲੈਣ ਦਾ ਅਧਿਕਾਰ ਹੈ।

ਤੁਹਾਡੇ ਬੱਚੇ ਨੂੰ ਇੱਕ ਸਿੱਖਿਆ ਪ੍ਰੋਗਰਾਮ ਮੁਹੱਈਆ ਕਰਨਾ ਸਕੂਲ ਦਾ ਕੰਮ ਹੈ। ਮਾਤਾ ਜਾਂ ਪਿਤਾ ਵਜੋਂ ਆਪਣੇ ਬੱਚੇ ਦੀਆਂ ਜ਼ਰੂਰਤਾਂ ਬਾਰੇ ਸਕੂਲ ਨੂੰ ਜਾਣੂ ਕਰਵਾਉਣਾ ਤੁਹਾਡਾ ਕੰਮ ਹੈ। ਚਿੰਤਾ ਨਾਲ ਸਬੰਧਤ ਕੋਈ ਮੁੱਦਾ ਉਠਾਉਣਾ ਅਤੇ ਉਸ ਦਾ ਹੱਲ ਕਰਵਾਉਣਾ ਤੁਹਾਡਾ ਅਧਿਕਾਰ ਹੈ। ਤੁਸੀਂ ਇੰਝ ਕਰਨ ਲਈ ਮਦਦ ਲੈ ਸਕਦੇ ਹੋ ਜੇ ਤੁਸੀਂ ਕੋਈ ਮਸਲਾ ਵਧੇਰੇ ਵਿਗੜਨ ਤੋਂ ਪਹਿਲਾਂ ਹੀ ਆਪਣੀ ਕੋਈ ਸਮੱਸਿਆ ਦੱਸ ਦਿੰਦੇ ਹੋ, ਤਾਂ ਬਹੁਤੇ ਸਕੂਲ ਇਸ ਗੱਲ ਤੋਂ ਖ਼ੁਸ਼ ਹੁੰਦੇ ਹਨ।

ਇਹ ਬਹੁਤ ਸਾਰੀਆਂ ਅਜਿਹੀਆਂ ਸਾਂਝੀਆਂ ਚਿੰਤਾਵਾਂ ਦੀਆਂ ਉਦਾਹਰਨਾਂ ਹਨ ਜੋ ਮਾਪੇ ਦਸਦੇ ਹਨ:

  • ਉਨ੍ਹਾਂ ਦਾ ਬੱਚਾ ਕਿੰਨੇ ਕੁ ਵਧੀਆ ਤਰੀਕੇ ਨਾਲ ਸਿੱਖ ਰਿਹਾ ਹੈ
  • ਤੁਹਾਡੇ ਬੱਚੇ ਦੀ ਜ਼ਰੂਰਤ ਲਈ ਮਦਦ ਜਾਂ ਹੋਰ ਸਮਾਯੋਜਨ (Adjustments)
  • ਉਨ੍ਹਾਂ ਦੇ ਬੱਚੇ ਨੂੰ ਜਾਪਦਾ ਹੈ ਕਿ ਉਸ ਨੂੰ ਇਕੱਲਿਆਂ ਛੱਡ ਦਿੱਤਾ ਜਾਂਦਾ ਹੈ ਜਾਂ ਉਸ ਨਾਲ ਧੱਕੇਸ਼ਾਹੀ ਹੁੰਦੀ ਹੈ
  • ਤੁਹਾਡੇ ਬੱਚੇ ਨੂੰ ਦੋਸਤ ਬਣਾਉਣ ਲਈ ਵੀ ਮਦਦ ਦੀ ਲੋੜ ਹੈ
  • ਸਮਾਯੋਜਨ (Adjustments) ਜੋ ਵਧੀਆ ਕੰਮ ਨਹੀਂ ਕਰ ਰਹੇ
  • ਜਮਾਤ ਦੇ ਕਮਰੇ ਜਾਂ ਸਕੂਲ ਬਾਰੇ ਕੁੱਝ ਅਜਿਹੀਆਂ ਗੱਲਾਂ ਜਾਂ ਚੀਜ਼ਾਂ ਜੋ ਤੁਹਾਡੇ ਬੱਚੇ ਨੂੰ ਔਖੀਆਂ ਲਗਦੀਆਂ ਹਨ।

ਪਹਿਲਾਂ ਕਿਸ ਨਾਲ ਗੱਲ ਕਰੀਏ

ਪ੍ਰਾਇਮਰੀ ਸਕੂਲ ’ਚ, ਆਪਣੇ ਬੱਚੇ ਦੇ ਅਧਿਆਪਕ ਨਾਲ ਗੱਲਬਾਤ ਕਰੋ। ਤੁਸੀਂ ਸੰਚਾਰ ਪੁਸਤਿਕਾ (Communication Book) ਵਿੱਚ ਆਪਣੀਆਂ ਚਿੰਤਾਵਾਂ ਲਿਖ ਸਕਦੇ ਹੋ, ਜੇ ਤੁਹਾਡੇ ਬੱਚੇ ਦੀਆਂ ਕੋਈ ਹੋਣ। ਸੈਕੰਡਰੀ ਸਕੂਲ ’ਚ, ਉਸ ਸਾਲ ਵਿਸ਼ੇਸ਼ ਪੱਧਰ ਦੇ ਕੋਆਰਡੀਨੇਟਰ ਜਾਂ ਵਿਸ਼ੇਸ਼ ਲੋੜਾਂ ਦੇ integration coordinator (ਕਿਸੇ ਅੰਗਹੀਣ/ਅਯੋਗਤਾ ਵਾਲੇ ਵਿਦਿਆਰਥੀਆਂ ਲਈ ਸਕੂਲ ਦੇ ਪ੍ਰੋਗਰਾਮ ਦੀ ਨਿਗਰਾਨੀ ਲਈ ਜ਼ਿੰਮੇਵਾਰ ਸਟਾਫ਼ ਮੈਂਬਰ – ਜੋ ਅਕਸਰ ਵਾਈਸ-ਪ੍ਰਿੰਸੀਪਲ ਹੀ ਹੁੰਦਾ ਹੈ) ਨਾਲ ਸੰਪਰਕ ਕਰੋ।

ਇੱਕ ਮੁਲਾਕਾਤ ਲਈ ਸਮਾਂ ਮੰਗੋ ਅਤੇ ਜੇ ਲੋੜ ਹੈ ਤਾਂ ਦੁਭਾਸ਼ੀਏ ਦਾ ਇੰਤਜ਼ਾਮ ਕਰਨ ਲਈ ਵੀ ਆਖੋ।

ਤੁਸੀਂ ਆਪਣੀਆਂ ਚਿੰਤਾਵਾਂ ਦੇ ਸਾਰੇ ਵੇਰਵੇ ਸਕੂਲ ਨੂੰ ਇੱਕ ਚਿੱਠੀ ਜਾਂ ਈ-ਮੇਲ ਸੁਨੇਹੇ ਰਾਹੀਂ ਵੀ ਦੱਸ ਸਕਦੇ ਹੋ। ਤੁਸੀਂ ਇਸ ਲਈ ਮਦਦ ਲੈ ਸਕਦੇ ਹੋ

ਇਸ ਬਾਰੇ ਨੋਟ ਰੱਖੋ ਕਿ ਤੁਸੀਂ ਕੀ ਕਿਹਾ ਜਾਂ ਲਿਖਿਆ ਸੀ ਅਤੇ ਸਕੂਲ ਨੇ ਕੀ ਜਵਾਬ ਦਿੱਤਾ। ਯਕੀਨੀ ਬਣਾਓ ਕਿ ਤੁਸੀਂ ਮਿਤੀਆਂ ਅਤੇ ਸਮਿਆਂ ਦਾ ਵੀ ਰਿਕਾਰਡ ਰੱਖਦੇ ਹੋ। ਸਕੂਲ ਨਾਲ ਸਾਰੇ ਪੱਤਰ-ਵਿਹਾਰ ਦੀ ਕਾਪੀ ਰੱਖੋ। ਇਹ ਰਿਕਾਰਡ ਮਹੱਤਵਪੂਰਨ ਹੋ ਸਕਦੇ ਹਨ ਜੇ ਤੁਹਾਨੂੰ ਭਵਿੱਖ ਵਿੱਚ ਚਿੰਤਾਵਾਂ ਨੂੰ ਅੱਗੇ ਲਿਜਾਉਣ ਦੀ ਲੋੜ ਹੋਵੇ।

ਜੇ ਤੁਸੀਂ ਫਿਰ ਵੀ ਨਾਖ਼ੁਸ਼ ਹੋ

ਹੌਸਲਾ ਨਾ ਛੱਡੋ, ਜੇ ਪਹਿਲਾਂ ਤੁਸੀਂ ਕੋਈ ਸਮੱਸਿਆ ਰੱਖੀ ਸੀ ਪਰ ਤੁਸੀਂ ਫਿਰ ਵੀ ਨਾਖ਼ੁਸ਼ ਹੋ। ਉਦਾਹਰਣ ਵਜੋਂ, ਜੇ ਅਧਿਆਪਕ ਸਮੱਸਿਆ ਹੱਲ ਨਹੀਂ ਕਰਦਾ, ਤਦ ਇਸ ਬਾਰੇ ਪ੍ਰਿੰਸੀਪਲ ਨਾਲ ਗੱਲ ਕਰੋ ਜਾਂ ਵਾਧੂ Student Support Group meeting (ਨਿਯਮਤ ਮੀਟਿੰਗ ਬਾਰੇ ਬੇਨਤੀ ਕਰੋ, ਜੋ ਸਕੂਲ ਕਿਸੇ ਅੰਗਹੀਣ/ਅਯੋਗ ਵਿਦਿਆਰਥੀ ਦੇ ਮਾਪਿਆਂ ਨਾਲ ਕਰਦਾ ਹੈ)।

ਆਪਣੀ ਚਿੰਤਾ ਨੂੰ ਅੱਗੇ ਲਿਜਾਣਾ

ਜੇ ਤੁਸੀਂ ਪ੍ਰਿੰਸੀਪਲ ਨਾਲ ਗੱਲ ਕਰਨ ਤੋਂ ਬਾਅਦ ਵੀ ਨਾਖ਼ੁਸ਼ ਹੋ, ਤਾਂ Department of Education and Training (ਸਿੱਖਿਆ ਅਤੇ ਸਿਖਲਾਈ ਵਿਭਾਗ) ਨਾਲ ਸੰਪਰਕ ਕਰੋ। ਖੇਤਰੀ ਦਫ਼ਤਰ (Regional Office) ਤੋਂ ਮੁਲਾਕਾਤ ਦਾ ਸਮਾਂ ਮੰਗੋ, ਅਤੇ ਜੇ ਜ਼ਰੂਰਤ ਹੈ ਤਾਂ ਕਿਸੇ ਦੁਭਾਸ਼ੀਏ ਦਾ ਇੰਤਜ਼ਾਮ ਕਰਨ ਲਈ ਆਖੋ।

ਇਕੱਠੇ ਸਿੱਖੋ ਵਿਡੀਓ: ਆਪਣੇ ਬੱਚੇ ਦੇ ਸਕੂਲ ਕੋਲ ਚਿੰਤਾ ਜ਼ਾਹਿਰ ਕਰਨਾ

ਇਸ ਵਿਡੀਓ ਵਿੱਚ, ਮਾਪੇ ਗੱਲ ਕਰਦੇ ਹਨ ਕਿ ਉਨ੍ਹਾਂ ਨੇ ਕਿਵੇਂ ਸਕੂਲ ਕੋਲ ਆਪਣੀ ਸਮੱਸਿਆ ਸਫ਼ਲਤਾਪੂਰਬਕ ਉਠਾਈ ਸੀ।