ਇਕੱਠੇ ਸਿੱਖਣਾ

acd resource learning together 1

ਕੀ ਤੁਹਾਡਾ ਬੱਚਾ ਅੰਗਹੀਣ/ਅਯੋਗ ਹੈ ਜਾਂ ਉਸ ਨੂੰ ਸਕੂਲ ਵਿੱਚ ਕਿਸੇ ਵਾਧੂ ਮਦਦ ਦੀ ਜ਼ਰੂਰਤ ਰਹਿੰਦੀ ਹੈ?

ਇਹ ਜਾਣਕਾਰੀ ਇਹ ਵਿਆਖਿਆ ਕਰਦੀ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਸਿੱਖਣ ਅਤੇ ਸਕੂਲ ਵਿੱਚ ਆਨੰਦ ਮਾਣਨ ’ਚ ਕਿਵੇਂ ਸਹਾਇਕ ਹੋ ਸਕਦੇ ਹੋ।

ਇਸ ਵਿੱਚ ਇਨ੍ਹਾਂ ਬਾਰੇ ਸੁਝਾਅ ਸ਼ਾਮਲ ਹਨ:

ਜੇ ਤੁਹਾਨੂੰ ਕਿਸੇ ਦੁਭਾਸ਼ੀਏ ਦੀ ਜ਼ਰੂਰਤ ਹੈ

ਸਕੂਲ ਨੂੰ ਤੁਹਾਡੇ ਨਾਲ ਹਰੇਕ ਮਹੱਤਵਪੂਰਣ ਮੀਟਿੰਗ ਲਈ ਇੱਕ ਮੁਫਤ ਦੁਭਾਸ਼ੀਏ ਦਾ ਇੰਤਜ਼ਾਮ ਜ਼ਰੂਰ ਰੱਖਣਾ ਚਾਹੀਦਾ ਹੈ। ਹੋਰਨਾਂ ਸਮਿਆਂ ਮੌਕੇ ਸਕੂਲ ਮੁਫਤ ਟੈਲੀਫ਼ੋਨ ਦੁਭਾਸ਼ੀਆਂ ਦੀ ਵਰਤੋਂ ਕਰ ਸਕਦੇ ਹਨ। ਇਹ ਯਕੀਨੀ ਬਣਾਓ ਕਿ ਕਿਸੇ ਮੀਟਿੰਗ ਤੋਂ ਘੱਟੋ-ਘੱਟ ਇੱਕ ਹਫ਼ਤਾ ਪਹਿਲਾਂ ਸਕੂਲ ਨੂੰ ਦੱਸੋ ਕਿ ਤੁਹਾਨੂੰ ਇੱਕ ਆਹਮੋ-ਸਾਹਮਣੇ ਦੁਭਾਸ਼ੀਏ ਦੀ ਲੋੜ ਹੈ। ਕੁੱਝ ਵਾਰ ਇੱਕ ਟੈਲੀਫ਼ੋਨ ਦੁਭਾਸ਼ੀਆ ਤੁਰੰਤ ਉਪਲਬਧ ਹੋ ਜਾਂਦਾ ਹੈ।