ਤੁਹਾਡੇ ਬੱਚੇ ਲਈ ਸਕੂਲ ਨੂੰ ਬਿਹਤਰ ਬਣਾਉਣ ਵਿੱਚ ਮਦਦ

acd resource learning together 145

ਤੁਹਾਡੇ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਅਤੇ ਕੁੱਝ ਸਿੱਖਣ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਸਕੂਲਾਂ ਨੂੰ ਕਾਨੂੰਨਨ ਕੁੱਝ ‘reasonable adjustments’ (ਵਾਜਬ ਸਮਾਯੋਜਨ) ਕਰਨ ਦੀ ਆਵਸ਼ਕਤਾ ਹੁੰਦੀ ਹੈ।

ਇੱਕ ‘reasonable adjustment’ ਸਕੂਲ ਦੇ ਪ੍ਰੋਗਰਾਮ ਜਾਂ ਮਾਹੌਲ ਵਿੱਚ ਕੀਤੀ ਗਈ ਇੱਕ ਤਬਦੀਲੀ ਹੁੰਦੀ ਹੈ ਜੋ ਤੁਹਾਡੇ ਬੱਚੇ ਨੂੰ ਸਿੱਖਣ ਅਤੇ ਸਕੂਲੀ ਗਤੀਵਿਧੀਆਂ ’ਚ ਸ਼ਾਮਲ ਹੋਣ ਵਿੱਚ ਉਸ ਦੀ ਮਦਦ ਕਰਦੀ ਹੈ। ਇਹ ‘a reasonable adjustment’ ਸਮਝੀ ਜਾਂਦੀ ਹੈ, ਜੇ ਇਸ ਨਾਲ ਸਕੂਲ ਜਾਂ ਹੋਰ ਵਿਦਿਆਰਥੀ ਬਹੁਤੇ ਪ੍ਰਭਾਵਿਤ ਨਹੀਂ ਹੁੰਦੇ।

ਉਦਾਹਰਣ ਵਜੋਂ:

  • ਜਮਾਤ ਵਿੱਚ ਇੱਕ ਵ੍ਹੀਲ-ਚੇਅਰ ਰੈਂਪ
  • ਥੋੜ੍ਹਾ ਸਮਾਂ ਸੁਸਤਾਉਣ ਲਈ ਕੋਈ ‘ਏਕਾਂਤ ਸਥਾਨ’
  • ਇੱਕ ਪਾਠ ਨੂੰ ਛੋਟੇ, ਸਰਲ ਭਾਗਾਂ ਵਿੱਚ ਵੰਡਣਾ
  • ਕਰਨ ਲਈ ਵੱਖੋ-ਵੱਖਰੇ ਕੰਮ, ਇੱਕ ਲੇਖ ਲਿਖਣ ਦੀ ਥਾਂ ਪ੍ਰਸ਼ਨਾਂ ਦੇ ਉਤਰ ਦੇਣ ਲਈ ਕਹਿਣਾ।

Department of Education and Training (ਸਿੱਖਿਆ ਅਤੇ ਸਿਖਲਾਈ ਵਿਭਾਗ) ਤੁਹਾਡੇ ਬੱਚੇ ਲਈ ਸਹੀ ‘reasonable adjustments’ ਕਰਨ ਲਈ ਸਕੂਲ ਦੀ ਮਦਦ ਕਰ ਸਕਦਾ ਹੈ। ਤੁਹਾਡੇ ਬੱਚੇ ਦਾ ਥੈਰਾਪਿਸਟ ਵੀ ਸਹਾਇਕ ਸੁਝਾਅ ਦੇ ਸਕਦਾ ਹੈ।

ਦਰਮਿਆਨੀ ਤੋਂ ਵਧੇਰੇ ਕਿਸਮ ਦੀ ਅਯੋਗਤਾ ਵਾਲੇ ਵਿਦਿਆਰਥੀਆਂ ਦੀ ਸਹਾਇਤਾ ਹਿਤ ਸਕੂਲ ਵਾਧੂ ਫ਼ੰਡਾਂ ਲਈ ਅਰਜ਼ੀ ਦੇ ਸਕਦੇ ਹਨ। ਇਹ ਭੁਗਤਾਨ ਵਾਧੂ ‘reasonable adjustments’ ਜਿਵੇਂ ਥੈਰਾਪੀ, ਵਿਸ਼ੇਸ਼ ਉਪਕਰਣ ਜਾਂ ਜਮਾਤ ਵਿੱਚ ਸਹਾਇਤਾ ਲਈ ਦਿੱਤਾ ਜਾਂਦਾ ਹੈ। ਇਹ ਵੇਖਣ ਲਈ ਤੁਹਾਡੇ ਬੱਚੇ ਦਾ ਮੁਲੰਕਣ ਕਰਨ ਦੀ ਜ਼ਰੂਰਤ ਹੋਵੇਗੀ ਕਿ ਕੀ ਤੁਹਾਡੇ ਬੱਚੇ ਦੀ ਮਦਦ ਲਈ ਤੁਹਾਡਾ ਸਕੂਲ ਵਾਧੂ ਫ਼ੰਡ ਪ੍ਰਾਪਤ ਕਰ ਸਕਦਾ ਹੈ।

ਸਕੂਲ ਨਾਲ ਮੁਲਾਕਾਤ

ਮਾਪੇ-ਅਧਿਆਪਕ ਇੰਟਰਵਿਊਜ਼ ਵੇਲੇ ਆਪਣੇ ਬੱਚੇ ਦੀਆਂ ਜ਼ਰੂਰਤਾਂ ਬਾਰੇ ਸਕੂਲ ਨਾਲ ਗੱਲਬਾਤ ਕਰੋ। ਤੁਸੀਂ ਕਿਸੇ ਵੀ ਵੇਲੇ ਅਧਿਆਪਕ ਜਾਂ ਹੋਰ ਸਟਾਫ਼ ਮੈਂਬਰਾਂ ਨਾਲ ਮੁਲਾਕਾਤ ਲਈ ਆਖ ਸਕਦੇ ਹੋ।

ਜੇ ਤੁਹਾਡਾ ਬੱਚਾ ਅਯੋਗ/ਅੰਗਹੀਣ ਹੈ, ਤਾਂ Department of Education and Training (ਸਿੱਖਿਆ ਅਤੇ ਸਿਖਲਾਈ ਵਿਭਾਗ) ਦੀਆਂ ਸੇਧਾਂ ਹਨ ਜੋ ਮੰਗ ਕਰਦੀਆਂ ਹਨ ਕਿ ਸਕੂਲ ਨੂੰ Student Support Group meetings (ਵਿਦਿਆਰਥੀ ਸਹਾਇਤਾ ਸਮੂਹ ਦੀਆਂ ਮੀਟਿੰਗਾਂ) ਤੁਹਾਡੇ ਨਾਲ ਹਰੇਕ ਸਿੱਖਿਆ-ਕਾਲ (term) ’ਚ ਮੀਟਿੰਗ ਕਰਨੀ ਚਾਹੀਦੀ ਹੈ, ਤਾਂ ਜੋ ਤੁਸੀਂ ਅਤੇ ਸਕੂਲ ਦਾ ਸਟਾਫ਼ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰ ਸਕੋ ਕਿ ਤੁਸੀਂ ਆਪਣੇ ਬੱਚੇ ਦੀ ਸਿੱਖਣ ਦੀ ਸਮਰੱਥਾ ਵਿੱਚ ਸੁਧਾਰ ਕਿਵੇਂ ਲਿਆਉਣਾ ਹੈ। ਇਸ ਮੀਟਿੰਗ ਵਿੱਚ ਤੁਸੀਂ, ਤੁਹਾਡੇ ਬੱਚੇ ਦਾ ਅਧਿਆਪਕ, ਪ੍ਰਿੰਸੀਪਲ ਜਾਂ ਵਾਈਸ-ਪ੍ਰਿੰਸੀਪਲ ਅਤੇ ਕੁੱਝ ਮਾਮਲਿਆਂ ਹੋਰ ਸਟਾਫ਼ ਮੈਂਬਰ ਸ਼ਾਮਲ ਹੋਣਗੇ। ਉਹ ਤੁਹਾਡੇ ਬੱਚੇ ਨੂੰ ਵੀ ਸ਼ਾਮਲ ਕਰ ਸਕਦੇ ਹਨ। ਜੇ ਤੁਹਾਨੂੰ ਜ਼ਰੂਰਤ ਹੋਵੇ, ਤਾਂ ਸਕੂਲ ਨੂੰ ਜ਼ਰੂਰ ਹੀ ਇੱਕ ਮੁਫਤ ਦੁਭਾਸ਼ੀਏ ਦਾ ਇੰਤਜ਼ਾਮ ਜ਼ਰੂਰ ਕਰਵਾ ਕੇ ਦੇਣਾ ਹੋਵੇਗਾ।

ਵਿਦਿਆਰਥੀ ਸਹਾਇਤਾ ਸਮੂਹ ਮੁਲਾਕਾਤਾਂ ਕਿਵੇਂ ਕੰਮ ਕਰਦੀਆਂ ਹਨ

ਸਕੂਲਾਂ ਵਿੱਚ, ਅਸਮਰਥਤਾ ਵਾਲੇ ਬੱਚਿਆਂ ਲਈ ਸਹਾਇਤਾ ਅਜਿਹਾ ਮਾਹੌਲ ਬਣਾਉਣ ਵਿੱਚ ਤੁਹਾਡੀ ਭਾਗੀਦਾਰੀ ‘ਤੇ ਵੀ ਨਿਰਭਰ ਕਰਦੀ ਹੈ ਜਿੱਥੇ ਤਹਾਡੇ ਬੱਚੇ ਚੰਗੀ ਤਰ੍ਹਾਂ ਨਾਲ ਪੜ੍ਹਾਈ ਕਰਨ ਅਤੇ ਆਰਾਮਦੇਹ ਮਹਿਸੂਸ ਕਰਨ। ਹਰੇਕ ਬੱਚੇ ਦੀਆਂ ਜ਼ਰੂਰਤਾਂ ਭਿੰਨ ਹਨ। ਇੱਕ ਮਾਂ ਜਾਂ ਪਿਤਾ ਹੋਣ ਦੇ ਨਾਤੇ, ਤੁਹਾਡੇ ਬੱਚੇ ਦੀਆਂ ਜ਼ਰੂਰਤਾਂ ਬਾਰੇ ਤੁਹਾਡੇ ਵਿਚਾਰ ਬਹੁਤ ਵਡਮੁੱਲੇ ਹਨ। ਇਸੇ ਲਈ ਇਹ ਮਹੱਤਵਪੂਰਣ ਹੈ ਕਿ ਤੁਸੀਂ ਇਨ੍ਹਾਂ ਮੁਲਾਕਾਤਾਂ ਵਿੱਚ ਆਪਣੇ ਵਿਚਾਰ ਸਾਂਝੇ ਕਰੋ ਤੇ ਆਪਣੀ ਕੋਈ ਚਿੰਤਾ ਜ਼ਾਹਿਰ ਕਰੋ

ਕੁੱਝ ਮਾਪਿਆਂ ਨੂੰ ਇਹ ਔਖਾ ਜਾਪਦਾ ਹੈ। ਕੁੱਝ ਮਾਪੇ ਅਜਿਹੀ ਮੁਲਾਕਾਤ ’ਚ ਜਾਣ ਤੋਂ ਪਹਿਲਾਂ ਆਪਣੇ ਨੁਕਤੇ ਜਾਂ ਮੁੱਦੇ ਲਿਖ ਲੈਂਦੇ ਹਨ। ਤੁਸੀਂ ਸਕੂਲ ਵਿੱਚ ਆਪਣੀਆਂ ਚਿੰਤਾਵਾਂ ਕਿਵੇਂ ਜ਼ਾਹਿਰ ਕਰਨੀਆਂ ਹਨ, ਉਸ ਬਾਰੇ ਸਲਾਹ ਲੈ ਸਕਦੇ ਹੋ ਤੁਸੀਂ ਆਪਣੀ ਮਦਦ ਲਈ ਕਿਸੇ ਹੋਰ ਵਿਅਕਤੀ ਨੂੰ ਵੀ ਨਾਲ ਲਿਜਾ ਸਕਦਾ ਹੈ। ਉਹ ਤੁਹਾਡਾ ਕੋਈ ਦੋਸਤ ਜਾਂ ਰਿਸ਼ਤੇਦਾਰ, ਕੋਈ ਥੈਰਾਪਿਸਟ ਜਾਂ ਕਿਸੇ ਭਾਈਚਾਰਕ ਸੰਗਠਨ ਦਾ ਕੋਈ ਪੇਸ਼ੇਵਰ ਹੋ ਸਕਦਾ ਹੈ।

ਮੀਟਿੰਗ ਵਿੱਚ ਇਨ੍ਹਾਂ ਗੱਲਾਂ ਬਾਰੇ ਵਿਚਾਰ-ਵਟਾਂਦਰਾ ਹੋਣਾ ਚਾਹੀਦਾ ਹੈ:

  • ਤੁਹਾਡਾ ਬੱਚਾ ਕਿਵੇਂ ਪ੍ਰਗਤੀ ਕਰ ਰਿਹਾ ਹੈ
  • ਸਿੱਖਿਆ-ਕਾਲ ਲਈ ਨਿਸ਼ਾਨੇ ਸਿੱਖਣੇ
  • ਤੁਹਾਡੇ ਬੱਚੇ ਨੂੰ ਕਿਹੋ ਜਿਹੀ ਮਦਦ ਦੀ ਲੋੜ ਹੈ
  • ਅਜਿਹੀ ਕੋਈ ਚਿੰਤਾ ਜੋ ਤੁਹਾਨੂੰ ਜਾਂ ਤੁਹਾਡੇ ਸਕੂਲ ਨੂੰ ਆਪਣੇ ਬੱਚੇ ਦੀ ਪੜ੍ਹਾਈ ਬਾਰੇ ਹੋ ਸਕਦੀ ਹੈ।

ਜੇ ਸਕੂਲ ਨੂੰ ਤੁਹਾਡੇ ਬੱਚੇ ਦੀ ਮਦਦ ਲਈ ਕੋਈ ਵਾਧੂ ਫ਼ੰਡ ਮਿਲਦੇ ਹਨ, ਤਾਂ ਮੀਟਿੰਗ ਵਿੱਚ ਇਹ ਵਿਚਾਰ-ਵਟਾਂਦਰਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਬੱਚੇ ਦੀ ਮਦਦ ਲਈ ਇਹ ਰਕਮ ਕਿਵੇਂ ਖ਼ਰਚ ਕਰਨੀ ਚਾਹੀਦੀ ਹੈ। ਇਹਨਾਂ ਸਾਰੇ ਦਸਤਾਵੇਜ਼ਾਂ ਦੀ ਇੱਕ ਕਾਪੀ ਰੱਖਣਾ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਹੋ ਸਕਦਾ ਹੈ ਤੁਹਾਨੂੰ ਬਾਅਦ ਵਿੱਚ ਇਹਨਾਂ ਦੀ ਲੋੜ ਪਵੇ।

ਸਕੂਲ ਨੂੰ ਮੀਟਿੰਗ ’ਚ ਹੋਏ ਫ਼ੈਸਲੇ ਲਿਖ ਲੈਣੇ ਚਾਹੀਦੇ ਹਨ। ਉਨ੍ਹਾਂ ਨੂੰ ਇਹ ਨੋਟਸ ਤੁਹਾਨੂੰ ਭੇਜਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਵਰਤੋਂ ਅਗਲੀ ਵਾਰ ਕਰਨੀ ਚਾਹੀਦੀ ਹੈ, ਤਾਂ ਜੋ ਇਹ ਪਤਾ ਲਗ ਸਕੇ ਕਿ ਕੀ ਕੀਤਾ ਜਾ ਚੁੱਕਾ ਹੈ।

ਇਕੱਠੇ ਸਿੱਖੋ ਵਿਡੀਓ: ਤੁਹਾਡੇ ਬੱਚੇ ਲਈ ਸਕੂਲ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ

ਇਸ ਵਿਡੀਓ ਵਿੱਚ, ਮਾਪੇ ਇਹ ਗੱਲਬਾਤ ਕਰਦੇ ਹਨ ਕਿ ਉਹ ਬੱਚੇ ਦੇ ਸਕੂਲ ਨਾਲ ਕਿਵੇਂ ਕੰਮ ਕਰਦੇ ਹਨ।