ਮਦਦ ਹਾਸਲ ਕਰਨੀ ਜੇ ਤੁਹਾਨੂੰ ਲੋੜ ਹੈ

acd resource learning together 147

ਤੁਹਾਡੇ ਬੱਚੇ ਦੇ ਸਕੂਲ ਕੋਲ ਕੋਈ ਮੁੱਦਾ ਉਠਾਉਣਾ ਔਖਾ ਹੋ ਸਕਦਾ ਹੈ। ਮਦਦ ਉਪਲਬਧ ਹੈ।

ਬਹੁਤ ਸਾਰੀਆਂ ਭਾਈਚਾਰਕ ਜੱਥੇਬੰਦੀਆਂ ਕੋਲ ਅਜਿਹੇ ਮੁਲਾਜ਼ਮ ਹੁੰਦੇ ਹਨ, ਜੋ ਸਕੂਲ ’ਚ ਤੁਹਾਡੇ ਬੱਚੇ ਦੀ ਸਮੱਸਿਆ ਹੱਲ ਕਰਵਾਉਣ ’ਚ ਤੁਹਾਡੀ ਮਦਦ ਕਰ ਸਕਦੇ ਹਨ। ਇਹ ਸੇਵਾਵਾਂ ਮੁਫਤ ਹਨ।

ਅਜਿਹੇ ਕਿਸੇ ਵਿਅਕਤੀ ਨਾਲ ਗੱਲਬਾਤ ਕਰਨੀ ਸੱਚਮੁਚ ਬਹੁਤ ਸਹਾਇਕ ਹੋ ਸਕਦੀ ਹੈ ਜੋ ਬਿਲਕੁਲ ਇਹੋ ਜਿਹੇ ਹਾਲਾਤ ਵਿੱਚ ਦੂਜੇ ਵਿਅਕਤੀਆਂ ਦੀ ਮਦਦ ਕਰਦਾ ਹੈ।

ਇਹ ਕਾਮੇ ਇਹ ਕਰ ਸਕਦੇ ਹਨ:

 • ਤੁਹਾਡੀਆਂ ਚਿੰਤਾਵਾਂ ਸੁਣਨਾ
 • ਤੁਹਾਨੂੰ ਤੁਹਾਡੇ ਬੱਚੇ ਦੇ ਅਧਿਕਾਰਾਂ ਬਾਰੇ ਦੱਸਣਾ
 • ‘ਵਾਜਬ ਸਮਾਯੋਜਨ’, ਫ਼ੰਡਿੰਗ ਜਾਂ ਮੁਲੰਕਣ ਬਾਰੇ ਹੋਰ ਖੋਜ ਕਰਨੀ
 • ਸਕੂਲ ਨੂੰ ਤੁਹਾਡੀਆਂ ਚਿੰਤਾਵਾਂ ਬਾਰੇ ਵਿਸਥਾਰਪੂਰਬਕ ਦੱਸਣ ਵਿੱਚ ਤੁਹਾਡੀ ਮਦਦ ਕਰਨੀ
 • ਚਿੱਠੀਆਂ ਜਾਂ ਈ-ਮੇਲ ਸੁਨੇਹੇ ਲਿਖਣ ਵਿੱਚ ਤੁਹਾਡੀ ਮਦਦ ਕਰਨੀ
 • ਕੁਝ ਹਾਲਾਤ ਵਿੱਚ ਮੁਲਾਕਾਤਾਂ ਸਮੇਂ ਤੁਹਾਡੇ ਨਾਲ ਆਉਣਾ

ਭਾਈਚਾਰਕ ਜੱਥੇਬੰਦੀਆਂ

 • Action on Disability within Ethnic Communities (ADEC) ਕੋਲ ਬਹੁਤ ਸਾਰੇ ਭਾਈਚਾਰਿਆਂ ਦੇ ਕਿਸੇ ਅੰਗਹੀਣ/ਅਯੋਗ ਬੱਚਿਆਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਸਮੂਹ ਅਤੇ ਮੁਲਾਜ਼ਮ ਹੁੰਦੇ ਹਨ। ਏ ਡੀ ਈ ਸੀ ਨਾਲ ਫ਼ੋਨ 03) 9480 1666 ਜਾਂ 1800 626 078 (ਪਿੰਡਾਂ ਤੋਂ ਕਾੱਲ ਕਰਨ ਵਾਲੇ) ਉਤੇ ਸੰਪਰਕ ਕਰੋ info@adec.org.au ’ਤੇ ਈ-ਮੇਲ ਕਰੋ ਜਾਂ ਵੈਬਸਾਈਟ adec.org.au ਉਤੇ ਜਾਵੋ (Contact ADEC on phone 03) 9480 1666 or 1800 626 078 (rural callers), email info@adec.org.au or go to the website www.adec.org.au
 • Amaze – ਨੂੰ ਆੱਟਿਜ਼ਮ ਵਿਕਟੋਰੀਆ (Autism Victoria) ਵੀ ਕਿਹਾ ਜਾਂਦਾ ਹੈ ਅਤੇ ਇਹ ਆੱਟਿਜ਼ਮ ਤੋਂ ਪ੍ਰਭਾਵਿਤ ਬੱਚਿਆਂ ਦੇ ਪਰਿਵਾਰਾਂ ਲਈ ਸਰਕਾਰੀ ਵਿੱਤੀ ਸਹਾਇਤਾ ਲੈ ਕੇ ਦੇਣ, ਕੋਈ ਹੋਰ ਸਲਾਹ ਲਾਈਨ, ਪਰਿਵਾਰਕ ਕਾਊਂਸਲਿੰਗ ਮੁਹੱਈਆ ਕਰਵਾਉਂਦੀ ਹੈ। ਉਨ੍ਹਾਂ ਨਾਲ ਫ਼ੋਨ 1300 308 699 ਉਤੇ ਸੰਪਰਕ ਕਰੋ ਜਾਂ ਵੈਬਸਾਈਟ amaze.org.au ਉਤੇ ਜਾਵੋ। (Contact them on phone 1300 308 699 or go to the website www.amaze.org.au)
 • Autistic Family Support Association ਆੱਟਿਜ਼ਮ ਤੋਂ ਪ੍ਰਭਾਵਿਤ ਬੱਚਿਆਂ ਦੇ ਮਾਪਿਆਂ ਲਈ ਸਹਾਇਤਾ ਸਮੂਹਾਂ ਦੇ ਸੰਪਰਕ ਪਤੇ ਜਾਂ ਨੰਬਰ ਮੁਹੱਈਆ ਕਰਵਾਉਂਦੀ ਹੈ। ਉਨ੍ਹਾਂ ਨਾਲ 0428 938 794 ਉਤੇ ਫ਼ੋਨ ਕਰੋ ਜਾਂ ਵੈਬਸਾਈਟ afsaconnect.org.au ਉਤੇ ਜਾਵੋ। (Contact them on phone 0428 938 794 or go to the website www.afsaconnect.org.au)
 • Communication Rights Australia ਅਜਿਹੇ ਅੰਗਹੀਣ/ਅਯੋਗ ਵਿਅਕਤੀ ਲਈ ਸਹਾਇਤਾ ਤੇ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ ਜਿਨ੍ਹਾਂ ਦਾ ਆਪਣੇ ਅਧਿਕਾਰਾਂ ਲਈ ਖਲੋਣ ਵਾਲਾ ਜਾਂ ਉਨ੍ਹਾਂ ਲਈ ਕਿਸੇ ਨਾਲ ਗੱਲਬਾਤ ਕਰਨ ਵਾਲਾ ਕੋਈ ਨਹੀਂ ਹੈ। ਉਨ੍ਹਾਂ ਨਾਲ ਫ਼ੋਨ 9555 8552 ਉਤੇ ਸੰਪਰਕ ਕਰੋ ਜਾਂ ਵੈਬਸਾਈਟ caus.com.au ਉਤੇ ਜਾਵੋ (Contact them on phone 9555 8552 or go to the website www.caus.com.au)
 • Regional Information and Advocacy Council (ਬੇਂਡਿਗੋ, ਸ਼ੈਪਰਟਨ, ਜੀਲੌਂਗ ਅਤੇ ਮਿਲਦੁਰਾ) ਖੇਤਰੀ ਇਲਾਕਿਆਂ ਵਿੱਚ ਅੰਗਹੀਣ/ਅਯੋਗ ਵਿਅਕਤੀਆਂ ਨੂੰ ਜਾਣਕਾਰੀ ਤੇ ਸਹਾਇਤਾ ਮੁਹੱਈਆ ਕਰਵਾਉਂਦੀ ਹੈ। ਉਨ੍ਹਾਂ ਨਾਲ ਫ਼ੋਨ 1800 221 944 ਉਤੇ ਸੰਪਰਕ ਕਰੋ ਜਾਂ ਵੈਬਸਾਈਟ riac.org.au ਉਤੇ ਜਾਵੋ (Contact them on phone 1800 221 944 or go to the website www.riac.org.au)