ਤੁਹਾਡੇ ਬੱਚੇ ਲਈ ਇੱਕ ਸਕੂਲ ਚੁਣਨਾ

acd resource learning together 144

ਹਰੇਕ ਸਕੂਲ ਵੱਖਰੀ ਕਿਸਮ ਦਾ ਹੁੰਦਾ ਹੈ। ਕੁੱਝ ਵਿਅਕਤੀਆਂ ਦਾ ਕਿਸੇ ਅੰਗਹੀਣ/ਅਯੋਗ ਵਿਦਿਆਰਥੀਆਂ ਦੀ ਮਦਦ ਕਰਨ ਦਾ ਵਧੇਰੇ ਤਜਰਬਾ ਹੁੰਦਾ ਹੈ।

ਸਕੂਲ ਦੀ ਚੋਣ ਕਰਨੀ ਔਖੀ ਹੋ ਸਕਦੀ ਹੈ। ਇਸ ਮਾਮਲੇ ’ਚ ਤੁਸੀਂ ਵੱਧ ਤੋਂ ਵੱਧ ਸਲਾਹ ਲਵੋ। ਕਿੰਡਰਗਾਰਟਨ ਜਾਂ ਪ੍ਰਾਇਮਰੀ ਸਕੂਲ ’ਚ ਆਪਣੇ ਬੱਚੇ ਦੇ ਅਧਿਆਪਕਾਂ ਤੋਂ ਪੁੱਛੋ ਕਿ ਉਹ ਕੀ ਸੋਚਦੇ ਹਨ ਕਿ ਤੁਹਾਡੇ ਬੱਚੇ ਲਈ ਕੀ ਵਾਜਬ ਰਹੇਗਾ। ਆਪਣੇ ਬੱਚੇ ਦੇ ਥੈਰਾਪਿਸਟਸ ਨੂੰ ਸਥਾਨਕ ਸਕੂਲਾਂ ਬਾਰੇ ਪੁੱਛੋ। ਹੋਰਨਾਂ ਪਰਿਵਾਰਾਂ ਜਾਂ ਅੰਗਹੀਣਾਂ ਨਾਲ ਸਬੰਧਤ ਜੱਥੇਬੰਦੀਆਂ ਤੋਂ ਪੁੱਛੋ।

ਤੁਹਾਡੇ ਬੱਚੇ ਦੇ ਸਕੂਲ ਜਾਣਾ ਸ਼ੁਰੂ ਕਰਨ ਤੋਂ ਪਹਿਲਾਂ ਘੱਟੋ-ਘੱਟ ਇੱਕ ਸਾਲ ਪਹਿਲਾਂ ਸਕੂਲਾਂ ਦੀ ਭਾਲ ਕਰਨੀ ਅਰੰਭ ਕਰ ਦੇਵੋ। ਤੁਸੀਂ ਕਿਸੇ ਸਕੂਲ ਦੇ ਟੂਰ ਲਈ ਆਾਖ ਸਕਦੇ ਹੋ। ਜੇ ਤੁਸੀਂ ਚਾਹੋਂ, ਤਾਂ ਤੁਸੀਂ ਆਪਦੇ ਬੱਚੇ ਨੂੰ ਵੀ ਉਸ ਟੂਰ ’ਤੇ ਨਾਲ ਲਿਜਾ ਸਕਦੇ ਹੋ। ਜੇ ਤੁਹਾਡੀ ਦਿਲਚਸਪੀ ਕਿਸੇ ਸਕੂਲ ਵਿੱਚ ਹੋਵੇ, ਤਾਂ ਉਸ ਦੇ ਪ੍ਰਿੰਸੀਪਲ ਜਾਂ ਵਾਈਸ-ਪ੍ਰਿੰਸੀਪਲ ਨੂੰ ਮਿਲਣ ਦਾ ਸਮਾਂ ਲਵੋ। ਤੁਸੀਂ ਇਸ ਮੀਟਿੰਗ ਲਈ ਉਨ੍ਹਾਂ ਨੂੰ ਕਿਸੇ ਮੁਫਤ ਦੁਭਾਸ਼ੀਏ ਦਾ ਇੰਤਜ਼ਾਮ ਕਰਨ ਲਈ ਆਖ ਸਕਦੇ ਹੋ। ਆਪਣੇ ਬੱਚੇ ਦੀਆਂ ਜ਼ਰੂਰਤਾਂ ਬਾਰੇ ਖੁੱਲ੍ਹ ਕੇ ਦੱਸੋ ਅਤੇ ਕੋਈ ਉਦਾਹਰਣਾਂ ਵਿਖਾਉਣ ਲਈ ਆਖੋ ਕਿ ਸਕੂਲ ਕਿਸੇ ਅਯੋਗਤਾ ਵਾਲੇ ਵਿਦਿਆਰਥੀਆਂ ਦੀ ਮਦਦ ਕਿਵੇਂ ਕਰਦੇ ਹਨ।

ਸਕੂਲ ਵਿਕਲਪ

ਤੁਹਾਡਾ ਬੱਚਾ ਲਾਗਲੇ ਸਰਕਾਰੀ ਸਕੂਲ ’ਚ ਜਾ ਸਕਦਾ ਹੈ, ਜੋ ਕਿ ਆਮ ਤੌਰ ‘ਤੇ ਸਭ ਤੋਂ ਨੇੜੇ ਦਾ ਸਰਕਾਰੀ ਸਕੂਲ ਹੁੰਦਾ ਹੈ। ਜੇ ਤੁਸੀਂ ਚਾਹੋਂ, ਤਾਂ ਤੁਸੀਂ ਹੋਰਨਾਂ ਸਕੂਲਾਂ ਵਿੱਚ ਅਰਜ਼ੀ ਦੇ ਸਕਦੇ ਹੋ। ਇੱਥੇ ਵੱਖੋ-ਵੱਖਰੀਆਂ ਅਯੋਗਤਾਵਾਂ ਵਾਲੇ ਬੱਚਿਆਂ ਲਈ ਵਿਸ਼ੇਸ਼ ਸਕੂਲ ਹਨ। Department of Education and Training (ਸਿੱਖਿਆ ਅਤੇ ਸਿਖਲਾਈ ਵਿਭਾਗ) ਦੇ ਆਪਣੇ ਖੇਤਰੀ ਦਫ਼ਤਰ (Your Regional Office)  ਤੋਂ ਪਤਾ ਕਰੋ ਕਿ ਤੁਹਾਡਾ ਬੱਚੇ ਅਜਿਹੇ ਕਿਹੜੇ ਸਕੂਲਾਂ ’ਚ ਅਰਜ਼ੀ ਦੇ ਸਕਦਾ ਹੈ

ਸਾਰੇ ਸਰਕਾਰੀ ਸਕੂਲਾਂ ਅਯੋਗ/ਅੰਗਹੀਣ ਵਿਦਿਆਰਥੀਆਂ ਦੀ ਮਦਦ ਲਈ ਕੁੱਝ ਫ਼ੰਡ ਮਿਲਦੇ ਹਨ। ਦਰਮਿਆਨੀ ਤੋਂ ਵਧੇਰੇ ਕਿਸਮ ਦੀ ਅਯੋਗਤਾ ਵਾਲੇ ਵਿਦਿਆਰਥੀਆਂ ਦੀ ਸਹਾਇਤਾ ਹਿਤ ਸਕੂਲ ਵਾਧੂ ਫ਼ੰਡਾਂ ਲਈ ਅਰਜ਼ੀ ਦੇ ਸਕਦੇ ਹਨ।

ਕੈਥੋਲਿਕ ਅਤੇ ਸੁਤੰਤਰ ਸਕੂਲਾਂ ਨੂੰ ਵੀ ਅਯੋਗ/ਅੰਗਹੀਣ ਵਿਦਿਆਰਥੀਆਂ ਦੀ ਸਹਾਇਤਾ ਲਈ ਫ਼ੰਡ ਮਿਲਦੇ ਹਨ ਅਤੇ ਉਹ ਵੀ ਦਰਮਿਆਨੀ ਤੋਂ ਵਧੇਰੇ ਕਿਸਮ ਦੀ ਅਯੋਗਤਾ ਵਾਲੇ ਵਿਦਿਆਰਥੀਆਂ ਦੀ ਸਹਾਇਤਾ ਹਿਤ ਸਕੂਲ ਵਾਧੂ ਫ਼ੰਡਾਂ ਲਈ ਅਰਜ਼ੀ ਦੇ ਸਕਦੇ ਹਨ।

ਇਕੱਠੇ ਸਿੱਖੋ ਵਿਡੀਓ: ਤੁਹਾਡੇ ਬੱਚੇ ਲਈ ਇੱਕ ਸਕੂਲ ਚੁਣਨਾ

ਇਸ ਵਿਡੀਓ ਵਿੱਚ, ਮਾਪੇ ਦਸਦੇ ਹਨ ਕਿ ਉਨ੍ਹਾਂ ਆਪਣੇ ਬੱਚੇ ਲਈ ਸਕੂਲ ਦੀ ਚੋਣ ਕਿਵੇਂ ਕੀਤੀ। ਕੁੱਝ ਸਕੂਲ ਬਦਲਣ ਬਾਰੇ ਵੀ ਗੱਲ ਕਰਦੇ ਹਨ।